ਕਾਂਗਰਸੀ ਆਖਦੇ ਹੱੜ ਆਏ ਜੇਹੜੇ,..ਕੁੱਕੜ ਪਿੰਡੀਆ ..35

ਕਾਂਗਰਸੀ ਆਖਦੇ ਬਾਦਲ ਸਾਹਿਬ ਨੇ ਦੇਖੋ,
ਪੰਜਾਬ ਅੰਦਰ ਬਦਲ ਪਾੜ ਦਿਤਾ!
ਹਰਿਆਣਾ ਪਾਣੀ ਪਾਣੀ ਗਾਵਦਾ ਸੀ,
ਨਾਲ ਮਜਾ ਦਿਲੀ ਨੂੰ ਵੀ ਚੱਖਾ ਦਿਤਾ!

ਛੀਲਾ ਦਿਕਸ਼ਤ ਰੋਲੀ ਜਿਆਦਾ ਪਾਂਵਦੀ ਸੀ,
ਬਿਜਲੀ ਬਿਜਲੀ ਦੀ ਰੱਟ ਸੀ ਲਾਈ ਰਖਦੀ!
ਇਕੋ ਲਿਸ਼ਕ ਮਾਰੀ ਬਾਦਲ ਬਦਲਾਂ ਚੌਂ,
ਸੜ ਗਈ ਬਲ ਗਈ ਦਿਲੀ ਆਖੇ ਮਰ ਗਈ!
 

ਕਾਂਗਰਸੀ ਆਖਦੇ ਹੱੜ ਆਏ ਜੇਹੜੇ,
ਏਹ ਮੇਹਰ ਬਾਨੀ(ਬ) ਸਰਕਾਰ ਦੀ ਏ!
ਝੋਨੇ ਦਾ ਤਾਂ ਭਾਮੇ ਕੂਸ਼ ਨਾ ਵਿਗੜੇ,
ਮਕੀ ਖੜੀ ਦੇਖੋ ਧਾਂਹਾਂ ਮਾਰਦੀ ਏ!

ਕਈਆਂ ਦੇ ਘਰ ਬਾਹਰ ਢੈਹ ਗਏ,
ਕਈ ਲਾ ਪਤਾ ਹੜਾਂ ਵਿਚ ਹੋ ਗਏ!
ਦਿਲੀ ਦੇਖੋ ਸਾਰੀ ਡੂਬੀ ਫਿਰਦੀ,
ਬਾਦਲ ਹੋਣੀ ਐਮੇ ਬਦਨਾਮ ਹੋ ਗਏ!

ਗਵਾਚਾ ਸਿਧੂ ਲਬਿਆ ਅੰਬਰਸਰੀਆਂ ਨੂੰ,
ਉਸ ਆਂਉਦੇਆਂ ਦੂਹਾਈ ਜਹੀ ਪਾ ਦਿਤੀ!
ਪੂਰਾਣੀ ਕਹਾਵਤ ਪੰਜਾਬ ਦੀ ਇਕ ਦੇਖੋ,
ਉਸ ਸੱਚ ਕਰ ਲੋਕਾਂ ਨੂੰ ਦਿਖਾ ਦਿਤੀ!

ਮਾਂ ਮਾਂ ਜੇ ਮੈ ਠਾਣੇ ਦਾਰ ਬਣ ਜਾਂਮਾਂ,
ਪਹਿਲਾਂ ਤੇਰੇ ਹੀ ਚਿਤੜ ਕੂਟਾਂ ਗਾਂ ਮੈ!
ਫੇਰ ਦੇਖਾਂ ਗਾ ਕਿਸੇ ਹੋਰ ਨੂੰ ਮਾਂ ਮੈ,
ਪਹਿਲਾਂ ਤੇਰੀ ਹੀ ਸੰਘੀ ਘੂਟਾਂ ਗਾਂ ਮੈ!

ਤਾਏ ਦੀ ਧੀ ਚਲੀ ਮੈ ਕਿਉ ਰਮਾਂ ਕਲੀ,
ਵਾਂਗੂ ਦੇਖੋ ਸਿਧੂ ਵੀ ਹਿਸਾ ਪਾ ਦਿਤਾ!
ਆਖੇ ਸੈਂਟਰ ਅਤੇ (ਬਾਪੂ ਬਾਦਲ) ਜੀ ਨੇ,
ਪੰਜਾਬ ਵਿਚ ਹੱੜ ਹੀ ਹੱੜ ਲਿਆ ਦਿਤਾ!

ਤਾਇਆ  ਕਾਤੋਂ ਤੂੰ ਐਮੇ ਖਫੀ ਜਾਨਾ,
ਤੂੰ  ਗਲ ਜਰਮਨੀ ਦੀ ਕਰਿਆ ਕਰ!
ਹੱੜ ਆਵੇ ਜਾਂ ਆਵੇ ਸੂਨਾਮੀ ਕਿਦਰੇ,
ਗਲ ਸਰਬਤ ਦੇ ਭਲੇ ਦੀ ਕਰਿਆ ਕਰ!

dalbir_singh.jpg