ਰਾਜ ਨੀਤੀ ਨੇ ਲੋਕਾਂ ਦੇ ਘਰ ਪਾੜੇ,..ਕੁੱਕੜ ਪਿੰਡੀਆ ..36

ਕਾਂਗਰਸ ਖੜੀ ਹੋਈ ਜਰਮਨੀ ਅੰਦਰ,
ਤੇ ਕਿਸੇ ਇਕ ਨੇ ਵੀ ਵਿਰੋਧ ਜਤਾਇਆ ਨਾਂ,
ਸਗੋ ਦਿਤੇ ਆਪਣੇ ਕੋਲੋ ਸਬਨਾਂ ਬੰਦੇ,
 ਤੇ ਸਾਥ ਪੰਥ ਦਾ ਇਨਾ ਨਿਭਾਇਆ ਨਾਂ!

ਇਕ ਮੀਡੀਆਂ ਏਥੋ ਹੋਰ ਚਲਦਾ,
ਜੇਹੜਾ ਬਲਦੀ ਤੇ ਤੇਲ ਸਦਾ ਪਾਂਵਦਾ ਏ,
ਝੂਠੀਆਂ ਖਬਰਾਂ ਵੈਬ ਤੇ ਲਾਅ ਲਾਅ ਕੇ,
ਤੇ ਕਾਂਗਰਸ ਦਾ ਸਾਥ ਨਿਵਾਵਦਾ ਏ!

ਜੇਹੜੀ ਕਾਂਗਰਸ (84) ਨੂੰ ਆਖਦੀ ਏ,
 ਤੂਸੀ ਭੂਲ ਜਾਉ ਸਿੰਘ ਸਰਦਾਰੋ,
ਜੇ ਪੰਥ ਦਾ ਸਾਥ ਤੂਸੀਂ ਨਹੀ ਦੇਣਾ,
 ਤੇ ਕਾਂਗਰਸ ਨੂੰ ਨਾ ਮੋਡਿਆ ਤੇ ਚਾੜੋ!

ਮੈ ਸੂਣਿਆ ਜਰਮਨੀ ਦੇ ਗੂਰਦੂਆਰਿਆ ਚ,
ਕਾਂਗਰਸ ਜਲਦੀ ਸਮਾਗਮ ਕਰਾਵੇ ਗੀ,
ਚੂਰਾਸੀ ਚ ਕੀਤੀ ਨਸਲ ਕੂਸ਼ੀ ਜੇਹੜੀ,
 ਉਹ ਕਿਸ ਹੋਰ  ਦੇ ਸਿਰ ਮੜਦੀ ਜਾਵੇ ਗੀ!

ਲਾਈਪਜਿਗ ਦੇ ਗੂਰਦੂਆਰੇ ਅੰਦਰ,
ਅਖੰਡ ਪਾਠ ਸਾਹਿਬ ਦੀ ਤਿਆਰੀ ਹੋ ਰਹੀ ਹੈ,
ਇੰਦਰਾ ਦੇ ਪੋਤੇ ਰਾਹੂਲ ਗਾਂਦੀ ਦੇ,
ਤਿਖੇ ਭਾਸ਼ਨ ਦੀ ਤਿਆਰੀ ਵੀ ਹੋ ਰਹੀ ਹੈ!

ਇਨਾ ਨਾਲ ਮਿਉਨਚਨ ਵਾਲੇਆਂ ਨੇ ਵੀ,
ਪੂਰਾ ਸਾਥ ਦੇਣ ਦਾ ਹੈ ਤਹੀਆ  ਕੀਤਾ,
ਪਰਮਜੀਤ ਸਰਨੇ ਨੂੰ ਸੱਦਣਾ ਜਰਮਨੀ ਚ,
ਲੂਣ ਤੇਲ ਦੀ ਹੱਟੀ ਵਾਲੇ ਹਈਆ ਕੀਤਾ!

(ਤਾਇਆ) ਦੇਖ ਲੈ ਜਰਮਨੀ ਅੰਦਰ,
ਕਿਦਾਂ ਰਾਜ ਨੀਤੀ ਨੇ ਲੋਕਾਂ ਦੇ ਘਰ ਪਾੜੇ,
ਜੇਹੜੇ ਅਸਮਾਨ ਸਨ ਸਿਰ ਉਤੇ ਚੂਕੀ ਫਿਰਦੇ,
ਔਹ ਘੂਸ ਪੈਠੀਏ ਸਨ ਪੰਥ ਵਿਚ ਇਨਾ ਵਾੜੇ!

dalbir_singh.jpg