ਅਤਿਵਾਦੀਆਂ ਨੂੰ ਹੜ੍ਹ ਦਾ ਲਾਭ ਨਹੀਂ ਲੈਣ ਦਿਆਂਗੇ :ਕੁਰੈਸ਼ੀ

ਸੰਯੁਕਤ ਰਾਸ਼ਟਰ, 20ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ): à¨ªà¨¾à¨•à¨¿à¨¸à¨¤à¨¾à¨¨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਅਤਿਵਾਦੀਆਂ ਨੂੰ ਦੇਸ਼ ਵਿਚ ਆਏ ਹੜ੍ਹ ਦੇ ਸੰਕਟ ਦਾ ਲਾਭ ਨਹੀਂ ਚੁੱਕਣ ਦੇਵੇਗਾ। ਪਾਕਿਸਤਾਨ ਵਿਚ ਆਏ ਹੜ੍ਹ ਦੀ ਸਥਿਤੀ 'ਤੇ ਵਿਚਾਰ ਵਟਾਂਦਰੇ ਲਈ ਸੱਦੀ ਗਈ ਵਿਸ਼ੇਸ਼ ਬੈਠਕ ਵਿਚ ਹਿੱਸਾ ਲੈਣ ਆਏ ਕੁਰੈਸ਼ੀ ਨੇ ਇਹ ਬਿਆਨ ਦਿੱਤਾ। ਕੁਰੈਸ਼ੀ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਵਿਚ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਅਤਿਵਾਦੀਆਂ ਖਿਲਾਫ਼ ਕਾਮਯਾਬੀ ਹਾਸਲ ਕੀਤੀ ਹੈ ਅਤੇ ਪਾਕਿਸਤਾਨ ਇਸ ਸੰਕਟ ਨੂੰ ਅਤਿਵਾਦੀਆਂ ਲਈ ਮੌਕਾ ਨਹੀਂ ਬਣਨ ਦੇਵੇਗਾ। ਇਸ ਦੌਰਾਨ ਅਮਰੀਕਾ ਨੇ ਕੱਲ੍ਹ ਪਾਕਿਸਤਾਨ ਨੂੰ ਛੇ ਕਰੋੜ ਡਾਲਰ ਦੀ ਵਾਧੂ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ।