ਰਾਸ਼ਟਰ ਮੰਡਲ ਖੇਡਾਂ ਨੂੰ ਅੱਤਵਾਦੀ ਖਤਰਾ ਨਹੀਂ-ਸੀ.ਜੀ.ਈ.

ਲੰਦਨ,20ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ):  -ਇੰਗਲੈਂਡ ਰਾਸ਼ਟਰ ਮੰਡਲ ਖੇਡ (ਸੀ.ਜੀ.ਈ.) ਨੇ ਅਕਤੂਬਰ ਵਿੱਚ ਹੋਣ ਵਾਲੀਆਂ ਰਾਸ਼ਟਰ ਮੰਡਲ ਖੇਡਾਂ ਨੂੰ ਕਿਸੇ ਅੱਤਵਾਦੀ ਖ਼ਤਰੇ ਦੇ ਖਦਸ਼ੇ ਤੋਂ ਇਨਕਾਰ ਕੀਤਾ ਪਰ ਚਿਤਾਵਨੀ ਦਿੱਤੀ ਕਿ ਐਥਲੀਟਾਂ ਨੂੰ ਇਸ ਸਥਾਨ 'ਤੇ ਹੋਣ ਵਾਲੇ ਮੁਕਾਬਲੇ ਤੋਂ ਦੂਰ ਰੱਖਣ ਲਈ ਖਾਸ ਨਿਸ਼ਾਨਿਆਂ 'ਤੇ ਹਮਲਾ ਕੀਤਾ ਜਾ ਸਕਦਾ ਹੈ। ਇੱਕ ਰਿਪੋਰਟ ਮੁਤਾਬਿਕ ਸੀ.ਜੀ.ਈ. ਨੇ ਭਾਰਤ ਦੀ ਸੁਰੱਖਿਆ ਯੋਜਨਾ 'ਤੇ ਮੈਟਰੋਪੋਲਿਟਨ ਪੁਲਿਸ ਸਪੈਸ਼ਲਿਸਟ ਪ੍ਰੋਟੈਕਸ਼ਨ ਗਰੁੱਪ ਤੋਂ ਸਕਾਰਾਤਮਿਕ ਜਵਾਬ ਮਿਲਣ ਤੋਂ ਬਾਅਦ ਇੰਗਲੈਂਡ ਦੇ 17 ਰਾਸ਼ਟਰ ਮੰਡਲ ਖੇਡ ਮਹਾਸੰਘਾਂ ਨੂੰ ਪੱਤਰ ਲਿਖਿਆ ਹੈ।ਪਰ ਇਸ ਦੇ ਬਾਵਜੂਦ ਖਿਡਾਰੀਆਂ ਨੂੰ ਦਿੱਲੀ ਵਿੱਚ ਦਾਖਲ ਹੋਣ ਦੌਰਾਨ ਸਾਵਧਾਨ ਰਹਿਣ ਨੂੰ ਕਿਹਾ ਗਿਆ ਹੈ। ਸੀ.ਜੀ.ਈ. ਨੇ ਕਿਹਾ- ਖੇਡਾਂ ਨੂੰ ਕੋਈ ਅੱਤਵਾਦੀ ਖ਼ਤਰਾ ਨਹੀਂ ਹੈ। ਅਸੀਂ ਸੰਬੰਧਤ ਅਧਿਕਾਰਿਆਂ ਦੇ ਨਾਲ ਰਾਬਤਾ ਜਾਰੀ ਰੱਖਾਂਗੇ, ਖਾਸ ਕਰਕੇ ਦਿੱਲੀ ਆਯੋਜਨ ਕਮੇਟੀ ਦੇ ਨਾਲ ਜੋ ਖੇਡਾਂ ਦੌਰਾਨ ਸੁਰੱਖਿਆ ਮੁਹੱਈਆ ਕਰਾਉਣ ਲਈ ਜ਼ਿੇੰਮੇਵਾਰ ਹੈ।