ਆਖਰ ਓਬਾਮਾ ਨੂੰ ਦੱਸਣਾ ਪੈ ਗਿਆ ਆਪਣਾ ਧਰਮ

ਵਾਸ਼ਿੰਗਟਨ, 21ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ): - ਵਾਈਟ ਹਾਊਸ ਨੇ  ਕਿਹਾ ਕਿ ਰਾਸ਼ਟਰਪਤੀ ਬਰਾਕ ਓਬਾਮਾ ਈਸਾਈ ਹਨ। ਉਹ ਰੋਜਾਨਾ ਪ੍ਰਾਰਥਨਾ ਕਰਦੇ ਹਨ। ਅਜਿਹਾ ਰਾਸ਼ਟਰਪਤੀ ਦੇ ਧਰਮ ਸਬੰਧੀ ਲੋਕਾਂ ਦੇ ਮਨਾਂ ਵਿਚੋਂ ਦੁਬਿਧਾ ਨੂੰ ਦੂਰ ਕਰਨ ਲਈ ਕੀਤਾ ਗਿਆ ਹੈ। ਇਸ ਬਾਰੇ ਕਰਵਾਏ ਸਰਵੇਖਣ ਮੁਤਾਬਕ 18 ਫੀਸਦੀ ਲੋਕ ਓਬਾਮਾ ਨੂੰ ਮੁਸਲਿਮ ਸਮਝਦੇ ਹਨ। ਸਰਵੇਖਣ ਦੇ ਨਤੀਜੇ ਦੇ ਮੱਦੇਨਜ਼ਰ ਵਾਈਟ ਹਾਊਸ ਦੇ ਬੁਲਾਰੇ ਬਿਲ ਬਰਟਨ ਨੇ ਇਹ ਸਪੱਸ਼ਟੀਕਰਨ ਦਿੱਤਾ। ਮਾਰਚ 2009 ਵਿਚ 11 ਫੀਸਦੀ ਲੋਕ ਉਨ੍ਹਾਂ ਨੂੰ ਮੁਸਲਿਮ ਸਮਝਦੇ ਸਨ। ਇਹ ਵੀ ਖੁਲਾਸਾ ਹੋਇਆ ਕਿ ਓਬਾਮਾ ਨੂੰ 34 ਫੀਸਦੀ ਲੋਕ ਈਸਾਈ ਮੰਨਦੇ ਹਨ ਜਦੋਂ ਕਿ 43 ਫੀਸਦੀ ਨੇ ਕਿਹਾ ਕਿ ਉਹ ਉਸ ਦੇ ਧਰਮ ਬਾਰੇ ਨਹੀਂ ਜਾਣਦੇ। ਬਰਟਨ ਮੁਤਾਬਕ ਅਮਰੀਕੀ ਨਾਗਰਿਕਾਂ ਨੂੰ ਰਾਸ਼ਟਰਪਤੀ ਦੇ ਧਰਮ ਦੀ ਬਜਾਏ ਦੇਸ਼ ਦੇ ਅਰਥਚਾਰੇ ਅਤੇ ਇਰਾਕ ਅਤੇ ਅਫਗਾਨਿਸਤਾਨ ਜੰਗਾਂ ਦਾ ਵਧੇਰੇ ਖਿਆਲ ਹੈ।