ਮਲੇਸ਼ੀਆ 'ਚ ਸੜਕ ਹਾਦਸੇ ਦੌਰਾਨ 3 ਭਾਰਤੀ ਹਲਾਕ

ਕਲਾਂਗ23ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ): - ਮਲੇਸ਼ੀਆ ਵਿਚ ਅੱਜ ਸਵੇਰੇ ਇਕ ਕਾਰ ਹਾਦਸੇ ਵਿਚ ਭਾਰਤੀ ਮੂਲ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ। ਸੇਲਾਨਗੋਰ ਸੂਬੇ ਦੇ ਲੋਕ ਵਿਵਸਥਾ ਅਤੇ ਆਵਾਜਾਈ ਮੁਖੀ ਹੁਸੈਨ ਉਮਰ ਨੇ ਦੱਸਿਆ ਕਿ ਕਾਰ ਚਾਲਕ ਡੀ. ਕੇਵਿੰਦਰਨ (25) ਆਪਣੇ ਦੋ ਦੋਸਤਾਂ ਐਸ. ਤਾਨਸੇਲਨ (30) ਅਤੇ ਦੇਵਨਾਥਨ (26) ਦੇ ਨਾਲ ਕਾਰ ਵਿਚ ਸਫਰ ਕਰ ਰਹੇ ਸਨ। ਉਦੋਂ ਇਹ ਹਾਦਸਾ ਵਾਪਰਿਆ। ਮੀਡੀਆ ਅਨੁਸਾਰ ਇਹ ਹਾਦਸਾ ਅੱਜ ਸਵੇਰੇ 4.45 ਵਜੇ ਵਾਪਰਿਆ। ਮੁਢਲੀ ਜਾਂਚ ਤੋਂ ਪਤਾ ਚਲਿਆ ਹੈ ਕਿ ਹਾਦਸਾ ਡਰਾਈਵਰ ਦੇ ਕੰਟਰੋਲ ਖੋ ਦੇਣ ਕਾਰਨ ਵਾਪਰਿਆ।