ਪੰਜਾਬ ਦੇ ਵਾਤਾਵਰਣ ਨੂੰ ਸੰਭਾਲਣ ਦੀ ਲੋੜ-ਜਨਮੇਜਾ ਸਿੰਘ ਜੌਹਲ
ਸ਼ਿਕਾਗੋ, 27 ਜੁਲਾਈ-ਪੰਜਾਬ ਦਾ ਵਾਤਾਵਰਣ ਜਿਸ ਕਦਰ ਦੂਸ਼ਿਤ ਹੋਇਆ ਪਿਆ ਹੈ ਜੇ ਇਸ ਵੱਲ ਸਮਾਂ ਰਹਿੰਦੇ ਹੀ ਧਿਆਨ ਨਾ ਦਿੱਤਾ
ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਆਪਣੇ ਚੌੜੇ ਚੱਕਲੇ ਸੀਨਿਆਂ ਅਤੇ ਉ¤ਚੇ ¦ਮੇ ਕੱਦਾਂ ਵਾਲੇ ਗੱਭਰੂਆਂ ਕਰਕੇ ਜਾਣਿਆ ਜਾਂਦਾ ਪੰਜਾਬ ਬਿਮਾਰੀਆਂ ਦਾ ਘਰ ਬਣ ਕੇ ਰਹਿ ਜਾਵੇਗਾ। ਇਸ ਮਾਮਲੇ ਵਿਚ ਪ੍ਰਦੇਸੀਂ ਵਸਦੇ ਪੰਜਾਬੀ ਵੀਰ ਵੀ ਆਪੋ ਆਪਣੇ ਪੱਧਰ ’ਤੇ ਕੁਝ ਨਾ ਕੁਝ ਭੂਮਿਕਾ ਨਿਭਾਅ ਸਕਦੇ ਹਨ। ਇਹ ਵਿਚਾਰ ਅਮਰੀਕਾ ਦੌਰੇ ’ਤੇ ਆਏ ਸਾਹਿਤਕਾਰ, ਵਾਤਾਵਰਣ ਪ੍ਰੇਮੀ ਅਤੇ ਫੋਟੋਗ੍ਰਾਫਰ ਸ੍ਰ੍ਰੀ ਜਨਮੇਜਾ ਸਿੰਘ ਜੌਹਲ ਨੇ ਪ੍ਰਗਟਾਏ। ‘ਪੰਜਾਬੀ ਲੇਖਕ ਡਾਟਕਾਮ’ ਦੇ ਗੁਰਮੁਖ ਸਿੰਘ ਭੁੱਲਰ ਦੇ ਸੱਦੇ ’ਤੇ ਇਕੱਤਰ ਹੋਏ ਪਤਵੰਤੇ ਸੱਜਣਾਂ ਦੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਜੌਹਲ ਨੇ ਆਖਿਆ ਕਿ ਪੰਜਾਬ ਵਿਚ ਆਈ ਤਥਾਕਥਿਤ ਹਰੀ ਕ੍ਰਾਂਤੀ ਨੇ ਪੰਜਾਬ ਦਾ ਵਾਤਾਵਰਣਿਕ ਸੰਤੁਲਨ ਹੀ ਵਿਗਾੜ ਕੇ ਰੱਖ ਦਿੱਤਾ ਹੈ। ਇਸ ਮੌਕੇ ਸ੍ਰੀ ਜੌਹਲ ਨੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਵੱਖ-ਵੱਖ ਦ੍ਰਿਸ਼ਾਂ ਦਾ ਇਕ ਫੋਟੋ ਸਲਾਈਡ ਸ਼ੋਅ ਵੀ ਦਿਖਾਇਆ। ਇਸ ਮੌਕੇ ਹਾਜ਼ਰ ਪਤਵੰਤਿਆਂ ਵਿਚ ਪੰਜਾਬੀ ਕਲਚਰਲ ਸੁਸਾਇਟੀ ਸ਼ਿਕਾਗੋ ਦੇ ਸਾਬਕਾ ਪ੍ਰਧਾਨ ਸਨੀ ਕੁਲਾਰ, ਬਲਜੀਤ ਸਿੱਧੂ , ਸਾਬਕਾ ਚੇਅਰਮੈਨ ਸਵਰਨਜੀਤ ਸਿੰਘ ਢਿੱਲੋਂ, ਡਾ: ਗੁਰਦਿਆਲ ਸਿੰਘ ਬਸਰਾਨ, ਪੰਜਾਬੀ ਹੈਰੀਟੇਜ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਲਖਵੀਰ ਸਿੰਘ ਸੰਧੂ, ਸਾਬਕਾ ਪ੍ਰਧਾਨ ਕਿਰਪਾਲ ਸਿੰਘ ਰੰਧਾਵਾ, ਜੈ ਰਾਮ ਸਿੰਘ ਕਾਹਲੋਂ, ਪੰਜਾਬ ਸਪੋਰਟਸ ਕਲੱਬ ਦੇ ਪ੍ਰਧਾਨ ਅਜੈਬ ਸਿੰਘ ਲੱਖਣ, ਹੈਪੀ ਹੀਰ, ਅਜਮੇਰ ਸਿੰਘ ਪੰਨੂੰ, ਪੰਜਾਬ ਲਾਇਨਜ਼ ਕਲੱਬ ਦੇ ਗਿਆਨ ਸਿੰਘ ਸੀਹਰਾ, ਸੰਤੋਖ ਸਿੰਘ ਡੀ. ਸੀ., ਨਿੱਕ ਗਾਖਲ, ਮਿੱਕੀ ਕਾਹਲੋਂ, ਜੈਦੇਵ ਸਿੰਘ ਭੱਠਲ, ਡਾ: ਹਰਜਿੰਦਰ ਸਿੰਘ ਖਹਿਰਾ, ਇੰਦਰਮੋਹਨ ਸਿੰਘ ਛਾਬੜਾ, ਜਸਵਿੰਦਰ ਸੰਧੂ ਅਤੇ ਸੁਰਿੰਦਰ ਕੌਰ ਭਾਟੀਆ ਸ਼ਾਮਿਲ ਸਨ।