ਅਧਿਆਪਕਾਂ ਦੀਆਂ ਰੁਕੀਆਂ ਤਨਖਾਹਾਂ ਸਬੰਧੀ ਬਜਟ ਜਾਰੀ ਡੀ. ਪੀ. ਆਈ ਵੱਲੋਂ ਵਫ਼ਦ ਨੂੰ ਭਰੋਸਾ |
ਅਜੀਤ ਨਗਰ, 27 ਜੁਲਾਈ -ਗੌਰਮਿੰਟ ਸੈਕੰਡਰੀ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦਾ ਇੱਕ ਵਫਦ ਸੂਬਾ ਪ੍ਰਧਾਨ ਹਰਭਜਨ ਸਿੰਘ ਜੌਹਰ ਤੇ ਜਨਰਲ ਸਕੱਤਰ ਸੀਤਲ ਸਿੰਘ ਚਾਹਲ ਦੀ ਅਗਵਾਈ ਹੇਠ
ਡੀ.ਪੀ.ਆਈ. ਸੈਕੰਡਰੀ ਹਰਚਰਨਜੀਤ ਕੌਰ ਬਰਾੜ ਨੂੰ ਮਿਲਿਆ। ਮੀਟਿੰਗ ਵਿਚ ਉਕਤ ਆਗੂਆਂ ਤੋਂ ਇਲਾਵਾ ਬਲਦੇਵ ਸਿੰਘ ਜ਼ੀਰਾ, ਸੁਰਿੰਦਰ ਕੁਮਾਰ ਪੁਆਰੀ, ਅਮਰਜੀਤ ਸਿੰਘ ਮਹਿੰਮੀ, ਨਵੀਨ ਕੁਮਾਰ ਅਤੇ ਕਮਲ ਕੁਮਾਰ ਸ਼ਾਮਲ ਹੋਏ। ਸ੍ਰੀ ਚਾਹਲ ਨੇ ਦੱਸਿਆ ਕਿ ਪ੍ਰਿੰਸੀਪਲ, ਮੁੱਖ ਅਧਿਆਪਕ, ਲੈਕਚਰਾਰ ਅਤੇ ਮਾਸਟਰ ਕੇਡਰ ਦੀਆਂ ਤਰੱਕੀਆਂ ਅਗਸਤ-09 ਦੇ ਆਖੀਰ ਤੱਕ ਕਰਨ ਦਾ ਭਰੋਸਾ ਦਿੱਤਾ ਗਿਆ ਅਤੇ ਗਿਆਨੀ ਪ੍ਰਭਾਕਰ, ਉਚੇਰੀ ਯੋਗਤਾ ਵਾਲੇ ਸੀ ਐਂਡ ਵੀ ਕੈਡਰ ਅਧਿਆਪਕਾਂ, ਸ਼ਾਸਤਰੀ, ਗਿਆਨੀ, ਪ੍ਰਭਾਕਰ ਅਧਿਆਪਕਾਂ ਦੇ ਰੱਦ ਕੀਤੇ ਗਰੇਡਾਂ ਨੂੰ ਵਿਚਾਰਨ ’ਤੇ ਮੁੜ ਸਹਿਮਤੀ, ਏ.ਸੀ.ਪੀ. ਕੇਸਾਂ ਤੇ ਤਰੱਕੀ ਸਮੇਂ ਏ.ਸੀ.ਆਰ. ਨਤੀਜਾ ਅਤੇ ਸਕੂਲ ਮੁਖੀ ਵਲੋਂ ਦਿੱਤੇ ਨੰਬਰਾਂ ਨੂੰ ਵਿਚਾਰਨ ਦਾ ਫੈਸਲਾ,ਸਿੱਖਿਆ ਦਾ ਪੱਧਰ ਉਚਾ ਚੁੱਕਣ ਲਈ ਪਹਿਲਾਂ ਵਾਲਾ ਸਮਾਂ ਅਤੇ ਪੀਰੀਅਡ ਅਤੇ ਪੀਰੀਅਡਾਂ ਦੀ ਵੰਡ ਤੇ ਗਿਣਤੀ ਪਹਿਲਾਂ ਵਾਲੀ ਅਤੇ ਅਧਿਆਪਕ-ਵਿਦਿਆਰਥੀ ਅਨੁਪਾਤ ਪੁਰਾਣੀ ਬਹਾਲ ਕਰਨ ਲਈ ਮੁੜ ਵਿਚਾਰ ਕਰਨ ਤੇ ਸਹਿਮਤੀ, ਨਤੀਜਿਆਂ ਦੇ ਆਧਾਰ ’ਤੇ ਜਾਰੀ ਕੀਤੀਆਂ ਚਾਰਜਸ਼ੀਟਾਂ ’ਤੇ ਮੁੜ ਵਿਚਾਰ ਕਰਨ ’ਤੇ ਸਹਿਮਤੀ, ਉਚੇਰੀ ਯੋਗਤਾ ਪਾਸ ਕਲਾਸੀਕਲ ਤੇ ਵਰਨੈਕੁਲਰ ਅਧਿਆਪਕਾਂ ਤੋਂ ਮਾਸਟਰ ਕੇਡਰ ਵਿਚ ਤਰੱਕੀ ਹੋਏ ਟੀਚਰਾਂ ਨੂੰ ਉਚੇਰੀ ਜਿੰਮੇਵਾਰੀ ਦੀ ਤਰੱਕੀ ਦੇਣ ਸਬੰਧੀ ਪੱਤਰ ਜਨਰਲਾਈਜ਼ ਕਰਨ ਬਾਰੇ ਸਹਿਮਤੀ, ਪ੍ਰਿੰਸੀਪਲ, ਮੁੱਖ ਅਧਿਆਪਕ ਅਤੇ ਲੈਕਚਰਾਰ ਦੀ ਸਿੱਧੀ ਤਰੱਕੀ ਜਲਦੀ ਕਰਨ ਤੇ ਸਹਿਮਤੀ ਪ੍ਰਗਟਾਈ ਪਰ ਮਾਸਟਰਾਂ ਦੀ ਭਰਤੀ ਰੈਗੂਲਰ ਦੀ ਥਾਂ ਠੇਕੇ ’ਤੇ ਕਰਨ ਦੀ ਜਥੇਬੰਦੀ ਵਲੋਂ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਡੀ.ਪੀ.ਆਈ. ਸੈਕੰਡਰੀ ਵਲੋਂ ਅਧਿਆਪਕਾਂ ਦੀਆਂ ਰੁਕੀਆਂ ਤਨਖਾਹਾਂ ਸਬੰਧੀ ਬਜਟ ਜਾਰੀ ਕਰ ਦਿੱਤਾ ਗਿਆ ਹੈ।
|