ਮੈਂ ਭਾਜਪਾ ਦਾ ਸੂਬਾ ਪ੍ਰਧਾਨ ਬਣਨ ਦੀ ਦੌੜ ’ਚ ਨਹੀਂ-ਰੱਤੀ
ਕਪੂਰਥਲਾ, 27 ਜੁਲਾਈ-ਪੰਜਾਬ ਵਪਾਰ ਬੋਰਡ ਦੇ ਚੇਅਰਮੈਨ ਤੇ ਸੀਨੀਅਰ ਭਾਜਪਾ ਆਗੂ ਸ੍ਰੀ ਨਰੋਤਮ ਦੇਵ ਰੱਤੀ ਨੇ ਸਪੱਸ਼ਟ ਕੀਤਾ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਦੀ ਦੌੜ ਵਿਚ ਸ਼ਾਮਿਲ ਨਹੀਂ ਤੇ ਨਾ ਹੀ ਉਹ ਦਿੱਲੀ ਇਸ ਮਾਮਲੇ ਨੂੰ ਲੈ ਕੇ ਆਏ ਹਨ। ਵਰਨਣਯੋਗ ਹੈ ਕਿ ਅੱਜ ਕੁਝ ਅਖ਼ਬਾਰਾਂ ਵਿਚ ਉਨ੍ਹਾਂ ਬਾਰੇ ਇਕ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਦੀ ਦੌੜ ਵਿਚ ਸ੍ਰੀ ਨਰੋਤਮ ਦੇਵ ਰੱਤੀ ਤੇ ਸ੍ਰੀ ਕਮਲ ਸ਼ਰਮਾ ਸ਼ਾਮਿਲ ਹਨ। ਸ੍ਰੀ ਰੱਤੀ ਨੇ ਕਿਹਾ ਕਿ ਉਨ੍ਹਾਂ ਦੀ ਭਾਜਪਾ ਦੇ ਪੰਜਾਬ ਪ੍ਰਧਾਨ ਬਨਣ ਵਿਚ ਕੋਈ ਦਿਲਚਸਪੀ ਨਹੀਂ ਉਹ ਦਿੱਲੀ ਆਪਣੇ ਕਿਸੀ ਨਿੱਜੀ ਕੰਮ ਆਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਨੇ ਮੈਨੂੰ ਪੰਜਾਬ ਵਪਾਰ ਬੋਰਡ ਦਾ ਚੇਅਰਮੈਨ ਬਣਾਇਆ ਹੈ ਤੇ ਇਸੇ ਬੋਰਡ ਦੇ ਚੇਅਰਮੈਨ ਵਜੋਂ ਹੀ ਉਹ ਆਪਣੇ ਫਰਜ਼ ਅਦਾ ਕਰਨਗੇ।