ਗੈਰ ਕਾਨੂੰਨੀ ਢੰਗ ਨਾਲ ਪਾਕਿਸਤਾਨ ਜਾਂਦਾ ਭਾਰਤੀ ਨਾਗਰਿਕ ਕਾਬੂ
ਅਟਾਰੀ ਸਰਹੱਦ, 27 ਜੁਲਾਈ-ਬੀ. ਐਸ. ਐਫ. 65 ਬਟਾਲੀਅਨ ਦੀ ਚੌਕੀ ਰੋੜਾਂਵਾਲਾ ਦੇ ਨਜ਼ਦੀਕ ਭਾਰਤੀ ਰੇਲਵੇ ਟਰੈਕ ਦੇ ਸਰਹੱਦੀ ਗੇਟ ਨੰਬਰ 103 ਦੇ ਸਾਹਮਣੇ ਤੋਂ ਬੀਤੀ ਦੇਰ ਰਾਤ ਬੀ. ਐਸ. ਐਫ. ਦੇ ਜਵਾਨਾਂ ਨੂੰ ਚਕਮਾ ਦੇ ਗੈਰ ਕਾਨੂੰਨੀ ਢੰਗ ਨਾਲ ਭਾਰਤ ਤੋਂ ਪਾਕਿਸਤਾਨ ਜਾ ਰਹੇ ਭਾਰਤੀ ਨਾਗਰਿਕ ਨੂੰ ਬੀ. ਐਸ. ਐਫ. ਦੇ ਜਵਾਨਾਂ ਗ੍ਰਿਫ਼ਤਾਰ ਕਰਕੇ ਪੁਲਿਸ ਥਾਣਾ ਅਟਾਰੀ ਦੇ ਕਰਮਚਾਰੀਆਂ ਨੂੰ ਸੌਂਪਿਆ। ਫੜੇ ਭਾਰਤੀ ਨਾਗਰਿਕ ਦੀ ਪਹਿਚਾਣ ਅਸ਼ੋਕ ਪਟੇਲ ਪੁੱਤਰ ਰਮੇਸ਼ਵਰ ਪਟੇਲ ਵਾਸੀ ਲਾਟਕੇਸ਼ਵਰ ਛਤੀਸਗੜ੍ਹ ਵਜੋਂ ਹੋਈ ਹੈ। ਗ੍ਰਿਫ਼ਤਾਰ ਕੀਤੇ ਨਾਗਰਿਕ ਕੋਲੋਂ ਕੋਈ ਵੀ ਇਤਰਾਜ਼ਯੋਗ ਚੀਜ਼ ਬਰਾਮਦ ਨਹੀਂ ਹੋਈ।