ਸੰਤ ਸਰਬਣ ਦਾਸ ਚੈਰੀਟੇਬਲ ਹਸਪਤਾਲ ਕਠਾਰ ਵਿਖੇ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਸਪੈਸ਼ਲ ਅਰਥੋ ਅਪ੍ਰੇਸ਼ਨ ਥੇਟਰ ਦਾ ਉਦਘਾਟ |
ਗਰੀਬਾਂ ਅਤੇ ਦੱਬੇ-ਕੁਚਲੇ ਲੋਕਾਂ ਨੂੰ ਸਿਹਤ ਸਹੂਲਤਾਂ ਉਪਲੱਬਧ ਕਰਵਾਉਣ,ਅਤੇ ਮਾਨਵਤਾ ਦੀ ਨਿਰ-ਸਵਾਰਥ ਸੇਵਾ ਕਰਨ ਵਾਲੀ ਸੰਸਥਾ ਸੰਤ ਸਰਬਣ ਦਾਸ ਚੈਰੀਟੇਬਲ ਹਸਪਤਾਲ ਕਠਾਰ ਵਿਖੇ ਸੰਤ ਸੁਰਿੰਦਰ ਦਾਸ ਸੱਚਖੰਡ ਬੱਲਾਂ ਨੇ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ 20ਲੱਖ ਰੁਪਏ ਦੀ ਲਾਗਤ ਨਾਲ ਤਿਆਰ ਸਪੈਸ਼ਲ ਅਰਥੋ ਅਪ੍ਰੇਸ਼ਨ ਥੇਟਰ ਦਾ ਉਦਘਾਟਨ ਕੀਤਾ।
ਡਾਕਟਰ ਕੁਲਦੀਪ ਸਿੰਘ ਅਰਥੋ ਸਰਜਨ ਨੇ ਦੱਸਿਆ ਕਿ ਇਸ ਸਪੈਸ਼ਲ ਅਰਥੋ ਅਪ੍ਰੇਸ਼ਨ ਥੇਟਰ ਵਿੱਚ ਆਰਮ ਅਤੇ ਬੀ ਐਮ ਸੀ ਆਦਿ ਮਸ਼ੀਨਾਂ ਲਗਾਈਆ ਗਈਆਂ ਹਨ, ਜਿਨ•ਾਂ ਨਾਲ ਮਰੀਜਾਂ ਦੀਆਂ ਹੱਡੀਆਂ ਦਾ ਮੁਅਇਨਾ ਕੀਤਾ ਜਾਂਦਾ ਹੈ। ਇਸ ਮੌਕੇ ਹੱਡੀਆਂ ਦੀਆਂ ਬਿਮਾਰੀਆਂ ਨਾਲ ਸਬੰਧਤ ਮਰੀਜ਼ਾਂ ਦਾ ਮੁਫਤ ਮੈਡੀਕਲ ਚੈਕ-ਅਪ ਕੈਂਪ ਲਗਾਇਆ ਗਿਆ। ਇਸ ਮੌਕੇ ਹੱਡੀਆਂ ਦੇ ਮਾਹਰ ਡਾਕਟਰ ਕੁਲਦੀਪ ਸਿੰਘ ਅਰਥੋ ਸਰਜਨ, ਡਾ ਹਰਦੀਪ ਸਿੰਘ ਐਮ ਡੀ ਅਤੇ ਡਾ ਉਪਕਾਰ ਸਿੰਘ ਨੇ ਲਗਭਗ 300 ਮਰੀਜ਼ਾਂ ਦਾ ਚੈਕ ਅਪ ਕੀਤਾ। ਇਸ ਮੌਕੇ ਹੱਡੀਆਂ ਦੀ ਕੰਮਜ਼ੋਰੀ ਦੇਖਣ ਵਾਲਾ ਟੈਸਟ ਬਿਲਕੁਲ ਮੁਫਤ ਕੀਤਾ ਗਿਆ। ਇਸ ਮੌਕੇ ਡਾਕਟਰ ਕੁਲਦੀਪ ਸਿੰਘ ਅਰਥੋ ਸਰਜਨ ਨੇ ਦੱਸਿਆ ਕਿ ਇਸ ਹਸਪਤਾਲ ਵਿੱਚ ਹੱਡੀਆਂ ਦੀਆਂ ਸਾਰੀਆਂ ਬਿਮਾਰੀਆਂ ਦੇ ਇਲਾਜ, ਟੁੱਟੀਆਂ ਹੱਡੀਆਂ ਨੂੰ ਜੋੜਨਾ, ਜੋੜ ਬਦਲਣੇ ਆਦਿ ਸਾਰੇ ਅਪ੍ਰੇਸ਼ਨ ਦੂਰਬੀਨ ਨਾਲ ਬਹੁਤ ਹੀ ਸਸਤੇ ਕੀਤੇ ਜਾਂਦੇ ਹਨ। ਰੀੜ• ਦੀ ਹੱਡੀ ਦੇ ਅਪ੍ਰੇਸ਼ਨ ਵੀ ਇੱਥੇ ਅਤਿ ਆਧੁਨਿਕ ਤਕਨੀਕ ਨਾਲ ਸਫਲਤਾ ਪੂਰਵਕ ਕੀਤੇ ਜਾਂਦੇ ਹਨ। ਰੀੜ• ਦੀ ਹੱਡੀ ਦੇ ਅਪ੍ਰੇਸ਼ਨ ਵੀ ਇੱਥੇ ਅਤਿ ਆਧੁਨਿਕ ਤਕਨੀਕ ਨਾਲ ਸਫਲਤਾ ਪੂਰਵਕ ਕੀਤੇ ਜਾਂਦੇ ਹਨ, ਜਿਸ ਕਾਰਨ ਹੁਣ ਮਰੀਜਾਂ ਨੂੰ ਦੂਰ ਦਰੇਡੇ ਹੱਡੀਆਂ ਦਾ ਮਹਿੰਗਾ ਇਲਾਜ ਕਰਵਾਉਣ ਜਾਣ ਦੀ ਲੋੜ ਨਹੀਂ ਹੈ। ਉਨ•ਾਂ ਦੱਸਿਆ ਕਿ ਇੱਥੇ ਸਾਰੀਆਂ ਸਹੂਲਤਾਂ 24 ਘੰਟੇ ਉਪਲੱਬਧ ਹਨ। ਇਸ ਮੌਕੇ ਹਸਪਤਾਲ ਦੇ ਮੈਨੇਜਰ ਸ੍ਰੀ ਪਿਆਰ ਲਾਲ ਵਿਰਦੀ, ਮੈਨਜਮੈਂਟ ਦੇ ਸਕੱਤਰ ਸ੍ਰੀ ਹੀਰ, ਹਸਪਤਾਲ ਦੀ ਮੈਨਜਮੈਂਟ ਅਤੇ ਸਟਾਫ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਲੋਕ ਹਾਜ਼ਰ ਸਨ।
ਜਸਵਿੰਦਰ ਸਿੰਘ ਸਹੋਤਾ
|