ਜਗਤ ਜਯੋਤੀ ਸਕੂਲ 'ਚ ਮਨਾਈ ਗਈ ਤੀਜ
ਅੰਮ੍ਰਿਤਸਰ- ਜਗਤ ਜਯੋਤੀ ਹਾਈ ਸਕੂਲ ਮਹਾ ਸਿੰਘ ਗੇਟ, ਅੰਮ੍ਰਿਤਸਰ ਵਿੱਚ ਪ੍ਰਿੰਸੀਪਲ ਹਰੀਸ਼ ਪੁਰੀ ਦੀ ਅਗੁਵਾਈ ਵਿੱਚ ਤੀਜ ਦੇ ਤਿਉਹਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 'ਤੇ ਮਹਿੰਦੀ ਮੁਕਾਬਲੇ, ਗਿੱਧਾ ਮੁਕਾਬਲੇ ਦਾ ਵੀ ਆਯੋਜਨ ਕੀਤਾ ਗਿਆ।
ਜਗਤ ਜਯੋਤੀ ਹਾਈ ਸਕੂਲ ਮਹਾ ਸਿੰਘ ਗੇਟ, ਅੰਮ੍ਰਿਤਸਰ ਵਿੱਚ ਪ੍ਰਿੰਸੀਪਲ ਹਰੀਸ਼ ਪੁਰੀ ਦੀ ਅਗੁਵਾਈ ਵਿੱਚ ਤੀਜ ਦੇ ਤਿਉਹਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 'ਤੇ ਮਹਿੰਦੀ ਮੁਕਾਬਲੇ, ਗਿੱਧਾ ਮੁਕਾਬਲੇ ਦਾ ਵੀ ਆਯੋਜਨ ਕੀਤਾ ਗਿਆ।

ਵਿਦਿਆਰਥਣਾਂ ਨੇ ਆਪਣੇ ਪਰੰਪਾਰਿਕ ਰਿਵਾਜ਼ ਚਰਖਾ ਕੱਤਣ ਦੀ ਕਲਾ ਦਾ ਵੀ ਪ੍ਰਦਰਸ਼ਨ ਕੀਤਾ। ਤੀਜ ਬਿਊਟੀ ਕਾਂਟੈਸਟ ਦਾ ਵੀ ਆਯੋਜਨ ਹੋਇਆ ਅਤੇ ਤੀਜ ਕੁਵੀਨ ਨੂੰ ਪੁਰਸਕਾਰ ਦਿੱਤਾ ਗਿਆ। ਅਧਿਆਪਕਾਂ ਨੇ ਵਿਦਿਆਰਥੀਆਂ ਨੇ ਪਰੰਪਾਰਿਕ ਵਿਅੰਜਨਾਂ ਮਾਲਪੂੜੇ, ਖੀਰ-ਪੂਰੀ ਦਾ ਵੀ ਆਨੰਦ ਉਠਾਇਆ।

ਵਿਦਿਆਰਥਣਾਂ ਨੇ ਪੀਂਘਾਂ ਝੂਟ ਕੇ ਆਪਣੀ ਖੁਸ਼ੀ ਨੂੰ ਪ੍ਰਗਟ ਕੀਤਾ। ਪ੍ਰਿੰਸੀਪਲ ਹਰੀਸ਼ ਪੁਰੀ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਾਨੂੰ ਆਪਣੀ ਸਭਿਅਤਾ ਅਤੇ ਸੰਸਕ੍ਰਿਤੀ ਨੂੰ ਜਿਉਂਦਾ ਰੱਖਣ ਲਈ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਕਰਨਾ ਚਾਹੀਦਾ ਹੈ, ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਨੂੰ ਯਾਦ ਰੱਖ ਸਕਣ।

ਇਸ ਮੌਕੇ ਤੇ ਸੁਮਿਤ ਪੁਰੀ, ਰਮਾ ਪੁਰੀ, ਰਿਤੂ ਪੁਰੀ, ਲਖਵਿੰਦਰ, ਵੀਨਾ, ਪ੍ਰੀਤੀ, ਅਨੀਤਾ, ਮੀਨਾ, ਦੀਪਾ, ਆਰ. ਐਸ. ਗਿੱਲ ਅਤੇ ਸਟਾਫ ਦੇ ਹੋਰ ਮੈਂਬਰ ਵੀ ਮੌਜੂਦ ਰਹੇ।