ਸਪੇਨ ’ਚ ਸਾਕਾ ਨੀਲਾ ਤਾਰਾ ਦੀ ਯਾਦ ’ਚ ਸਮਾਗਮ
ਬਾਰਸੀਲੋਨਾ, 28 ਜੁਲਾਈ-ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਕੋਲਬ¦ਕ ਵਿਖੇ ਜੂਨ 1984 ਵਿਚ ਸ੍ਰੀ ਹਰਿਮੰਦਰ ਸਾਹਿਬ ਉ¤ਤੇ ਹੋਏ ਹਮਲੇ ਅਤੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਘੱਲੂਘਾਰਾ ਦਿਵਸ ਗੁਰਦਵਾਰਾ ਪ੍ਰਬ²ੰਧਕ ਕਮੇਟੀ ਅਤੇ ਸਪੇਨ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਵਿਸ਼ੇਸ਼ ਦੀਵਾਨ ਸਜਾਏ ਗਏ। ਕੀਰਤਨ ਦੀ ਸ਼ੁਰੂਆਤ ਗੁਰੂਘਰ ਦੇ ਮੁੱਖ ਵਜ਼ੀਰ ਨੇ ਕੀਤੀ। ਉਪਰੰਤ ਭਾਰਤ ਤੋਂ ਯੂਰਪ ਦੇ ਦੌਰੇ ’ਤੇ ਆਏ ਭਾਈ ਲਖਵੀਰ ਸਿੰਘ ਦਮਦਮੀ ਟਕਸਾਲ ਵਾਲਿਆਂ ਨੇ ਕਥਾ ਵਿਚਾਰਾਂ ਕੀਤੀਆਂ। ਗੁਰੂ ਕਾ ¦ਗਰ ਅਟੁੱਟ ਵਰਤਾਇਆ ਗਿਆ।