ਬਿਊਟੀ ਪਾਰਲਰ ਦੇ ਨਾਂਅ ’ਤੇ ਧੋਖਾ ਕਰ ਰਹੇ ਨੇ ਟਰੈਵਲ ਏਜੰਟ
ਡੁਬਈ, 28 ਜੁਲਾਈ-ਪੰਜਾਬ ਦੇ ਕੁਝ ਟਰੈਵਲ ਏਜੰਟ ਚੰਦ ਪੈਸਿਆਂ ਦੇ ਲਾਲਚ ਵਿਚ ਪੰਜਾਬ ਦੀ ਜਵਾਨੀ ਨੂੰ ਅਰਬ ਦੇਸ਼ਾਂ ਵਿਚ ਰੋਲ ਰਹੇ ਹਨ। ਪੰਜਾਬ ਵਿਚ ਲੜਕੀਆਂ ਦੇ ਮਾਪਿਆਂ ਨੂੰ ਇਹ ਕਹਿ ਕੇ ਅਰਬ
ਦੇਸ਼ਾਂ ਵਿਚ ਭੇਜਿਆ ਜਾਂਦਾ ਹੈ ਕਿ ਬਿਊਟੀ ਪਾਰਲਰ ਦਾ ਕੰਮ ਹੈ ਪਰ ਅਸਲ ਤਸਵੀਰ ਤਾਂ ਇਥੇ ਆ ਕੇ ਹੀ ਪਤਾ ਲੱਗਦੀ ਹੈ, ਪੰਜਾਬੀ ਕੁੜੀਆਂ ਇਥੋਂ ਦੇ ਨਾਚ ਬਾਰਾਂ ਵਿਚ ਨਾਚ ਕਰਨ ਲਈ ਮਜਬੂਰ ਹਨ ਤਿੰਨ ਦਰਜਨ ਤੋਂ ਵੀ ਵੱਧ ਪੰਜਾਬਣਾਂ ਇਥੇ ਡਾਂਸ ਬਾਰਾਂ ਵਿਚ ਕੰਮ ਕਰਦੀਆਂ ਹਨ ਤੇ ਨਾਲ ਹੀ ਦੇਹ ਵਿਉਪਾਰ ਦਾ ਧੰਦਾ ਵੀ, ਉਨ੍ਹਾਂ ਕੋਲੋਂ ਜਬਰੀ ਕਰਵਾਇਆ ਜਾਂਦਾ ਹੈ। ਇਹ ਧੰਦਾ ਡੁਬਈ, ਆਬੂਧਾਬੀ, ਠਜੀਰਾ, ਅਜਮਾਨ, ਉਮਲਕਵੈਲ ਆਦਿ ਦੇ ਹੋਟਲਾਂ ਵਿਚ ਚਲਦਾ ਹੈ ਦਿਨੋਂ-ਦਿਨ ਵਧਦੀ ਗਿਣਤੀ ਦੇਖ ਕੇ ਯੂ. ਏ. ਈ. ਵਿਚ ਬਣੀ ਇਕ ਜਥੇਬੰਦੀ ਨੇ ਪ੍ਰੈ¤ਸ ਨੋਟ ਜਾਰੀ ਕੀਤਾ ਹੈ, ਜਿਸ ਤੇ ਉਨ੍ਹਾਂ ਸਾਰੇ ਮੈਂਬਰਾਂ ਦੇ ਦਸਤਖਤ ਹਨ। ਉਨ੍ਹਾਂ ਵੱਖ-ਵੱਖ ਕਲੱਬਾਂ ਦਾ ਦੌਰਾ ਕਰਨ ’ਤੇ ਆਪਣੇ ਪੰਜਾਬੀ ਵੀਰਾਂ ਨੂੰ ਅਪੀਲ ਕੀਤੀ ਹੈ ਕਿ ਅਰਬ ਦੇਸ਼ਾਂ ਵਿਚ ਦੇਹ ਵਿਉਪਾਰ ਵਾਸਤੇ ਆਪਣੀਆਂ ਧੀਆਂ ਨੂੰ ਨਾ ਭੇਜੋ/ਭੇਜਣ ਵਾਲੇ ਏਜੰਟਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਕੁੜੀਆਂ ਦੇ ਇਕੱਲਿਆਂ ਅਰਬ ਦੇਸ਼ਾਂ ਵਿਚ ਆਉਣ ’ਤੇ ਪਾਬੰਦੀ ਲਗਾਉਣੀ ਚਾਹੀਦੀ ਹੈ ਤਾਂ ਜੋ ਇਸ ਨੂੰ ਇਥੇ ਹੀ ਰੋਕਿਆ ਜਾ ਸਕੇ। ਬਿਆਨ ਦੇਣ ਵਾਲਿਆਂ ਵਿਚ ਸਤਪਾਲ ਕੁਲਾਰਾ, ਮੇਜਰ ਸਿੰਘ, ਬਿਕਰਮ ਸਿੰਘ, ਰਸ਼ਪਾਲ ਸਿੰਘ, ਗੁਰਪ੍ਰੀਤ ਸਿੰਘ, ਬਲਜੀਤ ਸਿੰਘ, ਹਰਜਿੰਦਰ ਕੁਮਾਰ ਅਤੇ ਅਮਨਜੀਤ ਆਦਿ ਦੇ ਦਸਤਖਤ ਹਨ।