ਕੀ ਅਮਰਿੰਦਰ ਕੋਈ ਨਵੀਂ ਗਿੱਦੜ ਸਿੰਗੀ ਲਿਆ ਰਿਹਾ ਹੈ ਜਿਸ ਨਾਲ ਕਿ ਪੰਜਾਬ ਦਾ ਭਲਾ ਯੱਕਦਮ ਹੋ ਜਾਵੇਗਾ।

ਕੀ ਅਮਰਿੰਦਰ ਕੋਈ ਨਵੀਂ ਗਿੱਦੜ ਸਿੰਗੀ ਲਿਆ ਰਿਹਾ ਹੈ ਜਿਸ ਨਾਲ ਕਿ ਪੰਜਾਬ ਦਾ ਭਲਾ ਯੱਕਦਮ ਹੋ ਜਾਵੇਗਾ।

 dalbir_singh.jpgਫਰੈਂਕਫਰਟ,ਜਰਮਨੀ(ਕੁੱਕੜ ਪਿੰਡੀਆ)ਮੀਡੀਆ ਵਿਚ ਲਿਆਂਦਾ ਜਾ ਰਿਹਾ ਹੈ  ਕਿ ਹੁਣ ਪੰਜਾਬ ਦਾ ਕੁਝ ਤਾਂ ਸੰਵਰ ਹੀ ਜਾਵੇਗਾ। ਪਰ ਕਾਂਗਰਸ ਨੇ ਪਹਿਲਾਂ ਵੀ ਪੰਜਾਬ ਤੇ ਰਾਜ ਕੀਤਾ ਹੈ ਤੇ ਕੀ ਉਸ ਨੇ ਪੰਜਾਬ ਦਾ ਕੁਝ ਸੰਵਾਰਿਆ ਹੈ, ਇਥੋਂ ਤਕ ਕਿ ਕੈਪ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਵੀ ਪੰਜ ਸਾਲ ਰਹੇ ਉਨਾਂ ਤੇ ਤਾਂ ਇਹ ਦੋਸ਼ ਲਗਦੇ ਰਹੇ ਹਨ ਕਿ ਉਹ ਤਾਂ ਕਿਸੇ ਨੂੰ ਮਿਲਦੇ ਹੀ ਨਹੀਂ ਹਨ, ਉਨਾਂ ਤੇ ਆਮ ਆਦਮੀਂ ਤੋਂ ਦੂਰ ਰਹਿਣ ਦਾ ਵੀ ਦੋਸ ਹੈ, ਬਸਪਾ ਪੰਜਾਬ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਤਾਂ ਇਸ ਤਰਾਂ ਵੀ ਕਿਹਾ ਹੈ ਕਿ ਦਲਿਤਾਂ ਦੇ ਕਦੇ ਵੀ ਅਮਰਿੰਦਰ ਪੱਖ ਵਿਚ ਨਹੀ ਰਿਹਾ, ਉਸੇ ਦਾ ਹੀ ਰਾਜ ਸੀ ਕਿ ਤਲ੍ਹਣ ਵਰਗੇ ਕਾਂਡ ਹੋਂਦ ਵਿਚ ਆਏ, ਦਲਿਤਾਂ ਦੇ ਘਰ ਤਬਾਹ ਕੀਤੇ ਗਏ। ਦਲਿਤਾਂ ਨੂੰ ਸਰੇਆਮ ਕੁਟਿਆ ਗਿਆ,   ਜੇਕਰ ਹੁਣ ਮੁਲਾਜਮਾਂ ਦੇ ਖਿਲਾਫ ਫੈਸਲੇ ਹੋ ਰਹੇ ਹਨ ਤੇ ਪੰਜਾਬ ਸੁਰਖਿਆ ਵਰਗੇ ਐਕਟ ਬਣ ਰਹੇ ਹਨ ਤਾਂ ਕੀ ਅਮਰਿੰਦਰ ਸਰੇਆਮ ਨਹੀ ਕਹਿੰਦਾ ਹੁੰਦਾ ਸੀ ਕਿ ਜੋ ਕੁਝ ਵੀ ਪੰਜਾਬ ਵਿਚ ਪੁਲਸ ਕਰ ਰਹੀ ਹੈ ਉਹ ਮੇਰੇ ਕਹਿਣ ਤੇ ਹੀ ਕਰ ਰਹੀ ਹੈ। ਜੋ ਵੀ ਪੰਜਾਬ ਦੀ ਅਫਸਰਸਾਹੀ ਹੈ ਉਹ ਸਾਰੀ ਹੀ ਮੇਰੇ ਕਹਿਣ ਅਨੁਸਾਰ ਹੀ ਚਲ ਰਹੀ ਹੈ। ਜਿਸ ਤੇ ਟਿਪਣੀ ਕਰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਕਿ 'ਮਹਾਰਾਜਾ ਸਾਹਬ ਇਹ ਅਫਸਰ ਨਾ ਤਾਂ ਤੁਹਾਡੇ ਬਣੇ ਹਨ ਨਾ ਹੀ ਮੇਰੇ ਬਣੇ ਹਨ ਇਹ ਦਿਨੇ ਤੁਹਾਡੇ ਕੋਲ ਹੁੰਦੇ ਹਨ ਤੇ ਰਾਤ ਨੂੰ ਮੇਰੇ ਕੋਲ ਵੀ ਆ ਜਾਂਦੇ ਹਨ। ਉਹ ਗੱਲ ਸਲਾਘਾਯੋਗ ਵੀ ਹੈ ,ਜਿਥੇ ਬੀਬੀ ਰਾਜਿੰਦਰ ਕੌਰ ਭੱਠਲ ਵਰਗੀ ਸਾਬਕਾ ਮੁੱਖ ਮੰਤਰੀ ਬਾਦਲ ਨੂੰ ਜਾਗੋ ਦੇਣ ਜਾਂਦੀ ਸੀ ਉਥੇ ਅਮਰਿੰਦਰ ਨੇ ਪਹਿਲ ਕਦਮੀ ਕੀਤੀ ਕਿ ਇਕ ਸਿਆਸਤ ਦਾਨ ਤੇ ਕੇਸ ਦਰਜ ਕਰਕੇ ਆਪਣੀ ਈਰਖਾ ਜਾਹਿਰ ਕੀਤੀ ਉਹ ਗੱਲ ਵੱਖ ਹੈ ਕਿ ਗਵਾਹਾਂ ਦੀ ਘਾਟ ਕਰਕੇ ਬਾਦਲ ਪਰਵਾਰ ਬਰੀ ਹੋਗਿਆ ਹੈ। ਸਮਾਂ ਹੋਰ ਵੀ ਬਦਲ ਦੇ ਸਕਦਾ ਹੈ।  ਸਾਨੂੰ ਨਹੀ ਲਗਦਾ ਕਿ ਪੰਜਾਬੀਆਂ ਨੂੰ ਇਨੇ ਹੁਬਣ ਦੀ ਲੋੜ ਹੈ। ਸਗੋਂ ਮੁੜ ਵਿਚਾਰਨ ਦੀ ਲੋੜ ਹੈ ਕੀ ਹੁਣ ਨਹੀ ਗੋਪਾਲ ਕ੍ਰਿਸ਼ਨ ਕਸਿਅਪ ਵਰਗੇ ਆਤਮਦਾਹ ਨਹੀ ਕਰਨਗੇ। ਜੋ ਕਿ ਅਮਰਿੰਦਰ ਸਿੰਘ ਦੇ ਹੀ ਸ਼ਹਿਰ ਪਟਿਆਲੇ ਵਿਚ ਹੋਇਆ ਸੀ। ਤੇ ਦੁੱਖ ਦੀ ਗੱਲ ਹੈ ਕਿ ਗੋਪਾਲ ਨੇ ਮਰਨ ਤੋਂ ਪਹਿਲਾਂ ਅਮਰਿੰਦਰ ਦੇ ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਤੇ ਨਗਰ ਨਿਗਮ ਪਟਿਆਲਾ ਦੇ ਤਤਕਾਲੀ ਮੇਅਰ ਵਿਸ਼ਣੂ ਸ਼ਰਮਾਂ ਤੇ ਵੀ ਦੋਸ ਲਗਾਏ ਸਨ। ਕਿ ਮੇਰੇ ਆਤਮਦਾਹ ਪਿੱਛੇ ਇਨਾ ਦਾ ਹੱਥ ਹੈ, ਜਿਸ ਤੇ ਬਾਦਲ ਨੇ ਪਟਿਆਲਾ ਵਿਚ ਆਕੇ ਤੁਰਤ ਕਹਿ ਦਿਤਾ ਸੀ ਕਿ ਜਦੋਂ ਸਾਡਾ ਰਾਜ ਆਇਆ ਤਾਂ ਅਸੀਂ ਇਨਾਂ ਤੇ ਕੇਸ ਦਰਜ ਕਰਾਂਗੇ, ਕੀ ਅਮਰਿੰਦਰ ਕੋਈ ਨਵੀਂ ਗਿੱਦੜ ਸਿੰਗੀ ਲਿਆ ਰਿਹਾ ਹੈ ਜਿਸ ਨਾਲ ਕਿ ਪੰਜਾਬ ਦਾ ਭਲਾ ਯੱਕਦਮ ਹੋ ਜਾਵੇਗਾ।

ਕਾਂਗਰਸੀ ਆਖਦੇ ਕੈਪਟਨ ਸਿੱਖ ਆਇਆ,
ਕਾਲੇ ਜਾਦੂ ਦੀ ਖੇਡ ਹਾਈ ਕਮਾਨ ਪਾਸੌਂ!
ਸੋਨੀਆਂ ਗਾਂਦੀ ਨੇ ਦਿਤਾ ਨਮਾ ਝੁਰਲੂ,
ਪੈਸੇ ਕਡੂ ਗਾ ਪੰਜਾਬ ਦੀ ਖਾਣ ਵਿਚੌਂ!
ਇਕ ਡਬਾ ਵੀ ਉਸ ਦੇ ਹੱਥ ਫੜਿਆ,
ਹਰ ਕਾਂਗਰਸੀ ਦੇ ਮਗਰ ਲਾਵੇ ਗਾ ਉਹ!
ਪੰਜਾਬ ਦੇ ਸਿਰ ਚੜਿਆ ਜੇਹੜਾ ਕਰਜਾ,
ਮਿੰਟਾਂ ਵਿਚ ਦੇਖਣਾ ਲਾਵੇ ਗਾ ਉਹ

ਕਾਂਗਰਸੀ ਆਖਦੇ ਕੈਪਟਨ ਸਿੱਖ ਆਇਆ,
ਕਾਲੇ ਜਾਦੂ ਦੀ ਖੇਡ ਹਾਈ ਕਮਾਨ ਪਾਸੌਂ!
ਸੋਨੀਆਂ ਗਾਂਦੀ ਨੇ ਦਿਤਾ ਨਮਾ ਝੁਰਲੂ,
ਪੈਸੇ ਕਡੂ ਗਾ ਪੰਜਾਬ ਦੀ ਖਾਣ ਵਿਚੌਂ!
ਇਕ ਡਬਾ ਵੀ ਉਸ ਦੇ ਹੱਥ ਫੜਿਆ,
ਹਰ ਕਾਂਗਰਸੀ ਦੇ ਮਗਰ ਲਾਵੇ ਗਾ ਉਹ!
ਪੰਜਾਬ ਦੇ ਸਿਰ ਚੜਿਆ ਜੇਹੜਾ ਕਰਜਾ,
ਮਿੰਟਾਂ  ਵਿਚ ਮਾਫ ਕਰਾਵੇ ਗਾ ਉਹ!